14.3 C
New York
Tuesday, November 17, 2026

Buy now

spot_img

ਕਾਮਰੇਡ ਜੰਗੀਰ ਸਿੰਘ ਜੋਗਾ ਸਕੂਲ ਵੱਲੋਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਪੈਦਲ ਯਾਤਰਾ ਕੀਤੀ

ਜੋਗਾ, 25 ਨਵੰਬਰ (ਵਿਰੇੰਦਰਪਾਲ ਮੰਤਰੋ) – ਕਾਮਰੇਡ ਜੰਗੀਰ ਸਿੰਘ ਜੋਗਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਜੋਗਾ ਦੀ ਕੌਮੀ ਸੇਵਾ ਯੋਜਨਾ ਇਕਾਈ ਵੱਲੋਂ ਸ਼੍ਰੀ ਗੁਰੂ ਤੇਗ ਬਹਾਦਰ ਅਤੇ ਸ਼ਹੀਦਾਂ ਦੀ 350 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਜੋਗਾ ਤੋਂ ਖਿਆਲਾ ਖੁਰਦ ਤੱਕ ਪੈਦਲ ਯਾਤਰਾ ਕੀਤੀ । ਕੌਮੀ ਸੇਵਾ ਯੋਜਨਾ ਪ੍ਰੋਗਰਾਮ ਅਫ਼ਸਰ ਬਲਜੀਤ ਸਿੰਘ ਅਕਲੀਆ ਦੀ ਅਗਵਾਈ ਵਿੱਚ ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਵਿਭਾਗ ਡਾ. ਮਲਕੀਤ ਸਿੰਘ ਮਾਨ ਅਤੇ ਸਕੂਲ ਮੁਖੀ ਰਾਜ ਕਮਲ ਦੀ ਰਹਿਨੁਮਾਈ ਹੇਠ ਕੀਤੀ ਯਾਤਰਾ ਦੌਰਾਨ ਵਿਦਿਆਰਥੀਆਂ ਨੇ ਗੁਰੂਦੁਆਰਾ ਸਾਹਿਬ ਪਾਤਸ਼ਾਹੀ ਨੌਵੀਂ ਜੋਗਾ ਤੋਂ ਯਾਤਰਾ ਸ਼ੁਰੂ ਕਰਕੇ ਰੱਲਾ ਪਾਤਸ਼ਾਹੀ ਨੌਵੀਂ ਗੁਰੂਦੁਆਰਾ ਸਾਹਿਬ, ਪਾਤਸ਼ਾਹੀ ਨੌਵੀਂ ਗੁਰੂ ਘਰ ਭੁਪਾਲ ਕਲਾਂ, ਗੁਰੂਦੁਆਰਾ ਅਟਕਸਰ ਸਾਹਿਬ ਭੁਪਾਲ, ਗੁਰੂਦੁਆਰਾ ਬੇਰੀ ਸਾਹਿਬ ਅਤੇ ਗੁਰਦੁਆਰਾ ਸਾਹਿਬ ਤੀਰਸਰ ਵਿਖੇ ਇਤਿਹਾਸਕ ਅਸਥਾਨਾਂ ਦੇ ਦਰਸ਼ਨ ਕੀਤੇ । ਖਿਆਲਾ ਕਲਾਂ ਵਿਖੇ ਨੌਵੀਂ ਪਾਤਸ਼ਾਹੀ ਸਾਹਿਬ ਦੀ ਛੂਹ ਪ੍ਰਾਪਤ ਛੰਨੇ ਦੇ ਦਰਸ਼ਨ ਵੀ ਕੀਤੇ । ਵੱਖ-ਵੱਖ ਪਿੰਡਾਂ ਵਿਚ ਯਾਤਰਾ ਪਹੁੰਚਣ ‘ਤੇ ਪ੍ਰਬੰਧਕਾਂ ਵੱਲੋਂ ਭਰਵਾਂ ਸਵਾਗਤ ਕਰਦਿਆਂ ਵਿਦਿਆਰਥੀਆਂ ਦੇ ਇਸ ਨਿਵੇਕਲੇ ਕਾਰਜ ਦੀ ਸ਼ਲਾਘਾ ਕੀਤੀ। ਇਸ ਮੌਕੇ ਸਕੂਲ ਇੰਚਾਰਜ ਸ਼ਰਨਜੀਤ ਕੌਰ, ਲਾਭ ਕੌਰ, ਜਗਸੀਰ ਸਿੰਘ ਬਾਬਾ, ਹਰਦੀਪ ਸਿੰਘ ਬੁਰਜ ਰਾਠੀ, ਸੁਖਵਿੰਦਰ ਸਿੰਘ ਰੱਲਾ, ਮਨਦੀਪ ਕੌਰ, ਸੰਧੂਰਾ ਸਿੰਘ ਕਿਸਾਨ ਆਗੂ, ਚੁਸਪਿੰਦਰ ਸਿੰਘ ਭੁਪਾਲ ਆਪ ਆਗੂ, ਡਾ. ਦੇਸ ਰਾਜ, ਸਮੂਹ ਗ੍ਰਾਮ ਪੰਚਾਇਤ ਭੁਪਾਲ, ਭੀਮ ਸਿੰਘ ਭੁਪਾਲ, ਬਹਾਦਰ ਸਿੰਘ ਭੁਪਾਲ, ਸਤਿਗੁਰੂ ਰਵਿਦਾਸ ਵੈਲਫੇਅਰ ਕਲੱਬ ਭੁਪਾਲ, ਪ੍ਰਧਾਨ ਬੰਤਾ ਸਿੰਘ, ਸਮੂਹ ਸਥਾਨਕ ਗੁਰੂਦੁਆਰਾ ਪ੍ਰਬੰਧਕ ਕਮੇਟੀਆਂ, ਭਗਤ ਪੂਰਨ ਸਿੰਘ ਸੇਵਾ ਸੰਸਥਾ ਜੋਗਾ ਦੇ ਅਹੁਦੇਦਾਰ, ਮੈਂਬਰ ਆਦਿ ਹਾਜ਼ਰ ਸਨ । ਤਸਵੀਰ – ਜੋਗਾ (ਲੜਕੇ) ਸਕੂਲ ਦੇ ਵਿਦਿਆਰਥੀ ਪੈਦਲ ਯਾਤਰਾ ਮੌਕੇ ਰੱਲਾ ਅਤੇ ਭੁਪਾਲ ਵਿਖੇ ਵਿਖੇ ਪ੍ਰਬੰਧਕ ਬਲਜੀਤ ਸਿੰਘ ਅਕਲੀਆ ਅਤੇ ਵਿਦਿਆਰਥੀਆਂ ਦਾ ਸਵਾਗਤ ਕਰਦੇ ਪ੍ਰਬੰਧਕ ।

ਸਬੰਧਤ ਖ਼ਬਰਾਂ

LEAVE A REPLY

Please enter your comment!
Please enter your name here

- Advertisement -spot_img

ਤਾਜ਼ਾ ਖ਼ਬਰਾਂ