14.3 C
New York
Tuesday, November 17, 2026

Buy now

spot_img

ਬਠਿੰਡਾ ‘ਚ ਗੂੰਜਿਆ ਤਾਕਤ ਦਾ ਜੌਸ਼: ਅੰਡਰ-17 ਅਤੇ ਅੰਡਰ-19 ਲੜਕੇ ਪਾਵਰ ਲਿਫਟਿੰਗ ਮੁਕਾਬਲੇ ਸ਼ੁਰੂ

ਬਠਿੰਡਾ 19 ਨਵੰਬਰ (ਚੜ੍ਹਦੀਕਲਾ ਅਆਜ਼ਾਦ ਬਿਉਰੋ)
ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਮਮਤਾ ਖੁਰਾਣਾ ਸੇਠੀ ਅਤੇ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਚਮਕੌਰ ਸਿੰਘ ਦੀ ਅਗਵਾਈ ਵਿੱਚ 69 ਵੀਆਂ ਸੂਬਾ ਪੱਧਰੀ ਖੇਡਾਂ ਪਾਵਰ ਲਿਫਟਿੰਗ ਅੰਡਰ 17 ਅਤੇ ਅੰਡਰ 19 ਲੜਕੇ ਦਾ ਉਦਘਾਟਨ ਅੰਮ੍ਰਿਤ ਲਾਲ ਅਗਰਵਾਲ ਚੇਅਰਮੈਨ ਜਿਲ੍ਹਾ ਯੋਜਨਾ ਕਮੇਟੀ ਬਠਿੰਡਾ ਵੱਲੋਂ ਕੀਤਾ ਗਿਆ।
ਅੱਜ ਹੋਏ ਮੁਕਾਬਲਿਆਂ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਜਸਵੀਰ ਸਿੰਘ ਗਿੱਲ ਨੇ ਦੱਸਿਆ ਕਿ ਅੰਡਰ 17 ਲੜਕੇ 53 ਕਿਲੋ ਭਾਰ ਵਰਗ ਵਿੱਚ ਲੁਧਿਆਣਾ ਤੋ ਸ਼ਿਵਮ ਕੁਮਾਰ ਨੇ ਕੁੱਲ 340 ਕਿਲੋ ਭਾਰ ਕਲੀਅਰ ਕਰਦੇ ਹੋਏ ਪਹਿਲੀ, ਪਟਿਆਲਾ ਤੋ ਗੌਰਵ ਸ਼ਰਮਾ ਨੇ ਕੁੱਲ 332.5 ਭਾਰ ਕਲੀਅਰ ਕਰਦੇ ਹੋਏ ਦੂਜੀ ਜਲੰਧਰ ਤੋ ਹਰਸ਼ ਮਹਿਮੀ ਨੇ ਕੁੱਲ 330 ਕਿਲੋ ਭਾਰ ਕਲੀਅਰ ਕਰਦੇ ਹੋਏ ਤੀਜੀ ਪੁਜੀਸ਼ਨ ਪ੍ਰਾਪਤ ਕੀਤੀl
ਅੰਡਰ 17 ਲੜਕੇ 53 ਕਿਲੋ ਭਾਰ ਵਰਗ ਵਿੱਚ ਅੰਮ੍ਰਿਤਸਰ ਸਾਹਿਬ ਤੋ ਸਰਤਾਜ ਸਿੰਘ ਨੇ ਸੂਕੇਅਟ ਵਿੱਚ 45 ਕਿਲੋ, ਗੁਰਦਾਸਪੁਰ ਤੋ ਪ੍ਰਭਜੋਤ ਸਿੰਘ ਨੇ ਸੂਕੇਅਟ ਵਿੱਚ 70 ਕਿਲੋ, ਰੂਪਨਗਰ ਤੋ ਰਵਿੰਦਰ ਸਿੰਘ ਨੇ ਸੂਕੇਅਟ ਵਿੱਚ 55 ਕਿਲੋ, ਫਾਜ਼ਿਲਕਾ ਤੋ ਹਰਮਨ ਸਹੋਤਾ ਨੇ ਸੂਕੇਅਟ ਵਿੱਚ 100 ਕਿਲੋ, ਹੋਸ਼ਿਆਰਪੁਰ ਤੋ ਕ੍ਰਿਸ਼ਨਾ ਨੇ ਸੂਕੇਅਟ ਵਿੱਚ 100 ਕਿਲੋ, ਲੁਧਿਆਣਾ ਤੋ ਸ਼ਿਵਮ ਕੁਮਾਰ ਨੇ ਸੂਕੇਅਟ ਵਿੱਚ 130 ਕਿਲੋ, ਬਠਿੰਡਾ ਤੋ ਗੌਰਵ ਨੇ ਸੂਕੇਅਟ ਵਿੱਚ 125 ਕਿਲੋ, ਪਟਿਆਲਾ ਤੋ ਗੌਰਵ ਸ਼ਰਮਾ ਨੇ ਸੂਕੇਅਟ ਵਿੱਚ 132.5 ਕਿਲੋ, ਅਤੇ ਜਲੰਧਰ ਤੋ ਹਰਸ਼ ਮਹਿਮੀ ਨੇ ਸੂਕੇਅਟ ਵਿੱਚ 140 ਕਿਲੋ ਭਾਰ ਕਲੀਅਰ ਕੀਤਾl ਅੰਡਰ 19 ਲੜਕੇ 53 ਕਿਲੋ ਭਾਰ ਵਰਗ ਵਿੱਚ ਜਲੰਧਰ ਤੋ ਵਿੱਕੀ ਕੁਮਾਰ ਨੇ ਸੂਕੇਅਟ ਵਿੱਚ 115 ਕਿਲੋ, ਹੁਸ਼ਿਆਰਪੁਰ ਤੋ ਰਾਹੁਲ ਨੇ ਸੂਕੇਅਟ ਵਿੱਚ 100 ਕਿਲੋ, ਪਠਾਨਕੋਟ ਤੋ ਮਿਰੂਥਲ ਨੇ ਸੂਕੇਅਟ ਵਿੱਚ 92.5 ਕਿਲੋ, ਰੂਪਨਗਰ ਤੋ ਮਨਵੀਰ ਸਿੰਘ ਨੇ ਸੂਕੇਅਟ ਵਿੱਚ 80 ਕਿਲੋ ਭਾਰ ਕੀਲਅਰ ਕੀਤਾl ਇਸ ਮੌਕੇ ਹੋਰਨਾਂ ਤੋਂ ਇਲਾਵਾ ਸੰਜੀਵ ਕੁਮਾਰ ਹੈਡਮਾਸਟਰ, ਸੁਨੀਤਾ ਰਾਣੀ ਕਨਵੀਨਰ, ਅਮਨਦੀਪ ਕੌਰ ਕੋ ਕਨਵੀਨਰ, ਜਸਵੀਰ ਕੌਰ ਲੈਕਚਰਾਰ , ਡਾਕਟਰ ਰਵਨੀਤ ਸਿੰਘ, ਰਾਜਪ੍ਰੀਤ ਕੌਰ ਡੀ ਪੀ ਈ, ਹਰਪ੍ਰੀਤ ਕੌਰ ਡੀ ਪੀ ਈ, ਬੇਅੰਤ ਕੌਰ ਪੀ ਟੀ ਈ, ISHan Garg DPE, ਗੁਰਵਿੰਦਰ ਸਿੰਘ ਡੀ ਪੀ ਈ, ਇਸਟਪਾਲ ਸਿੰਘ ਡੀ ਪੀ ਈ, ਸੁਖਪ੍ਰੀਤ ਸਿੰਘ ਡੀ ਪੀ ਈ, ਰੇਸ਼ਮ ਸਿੰਘ ਡੀ ਪੀ ਈ, ਹਰਵਿੰਦਰ ਸਿੰਘ ਡੀ ਪੀ ਈ, ਨਿਰਮਲ ਸਿੰਘ ਡੀ ਪੀ ਈ, ਹਰਭਗਵਾਨ ਦਾਸ ਹਾਜ਼ਰ ਸਨl

ਸਬੰਧਤ ਖ਼ਬਰਾਂ

LEAVE A REPLY

Please enter your comment!
Please enter your name here

- Advertisement -spot_img

ਤਾਜ਼ਾ ਖ਼ਬਰਾਂ