ਮਾਨਸਾ 19 ਨਵੰਬਰ (ਚੜ੍ਹਦੀਕਲਾ ਆਜ਼ਾਦ ਬਿਉਰੋ) ਜਿਲ੍ਹਾ ਮਾਨਸਾ ਦੇ ਕਸਬਾ ਜੋਗਾ ਇਲਾਕੇ ਦੀ ਮਸ਼ਹੂਰ ਵਿਦਿਅਕ ਸੰਸਥਾ ਅਲਪਾਈਨ ਵੈਲੀ ਪਬਲਿਕ ਸਕੂਲ ਅਕਲੀਆ ਨੇ ਇੱਕ ਦਿਨਾ ਟੂਰ ਲਗਾਇਆ | ਭੁੱਚੋ ਮੰਡੀ ਬਠਿੰਡਾ ਦੇ ਆਊਟਲੈਟ ਵਿੱਚ ਬਣੇ ਵੋਪਰ ਐਡਲੈਂੱਸ ਐਡਵੈਂਚਰ ਵਿੱਚ ਬੱਚਿਆਂ ਨੇ ਖੂਬ ਆਨੰਦ ਮਾਣਿਆ |ਇਸ ਟੂਰ ਵਿੱਚ ਤਕਰੀਬਨ 90 ਦੇ ਕਰੀਬ ਬੱਚਿਆਂ ਨੇ ਹਿੱਸਾ ਲਿਆ। ਬੱਚਿਆਂ ਦੁਆਰਾ ਕਈ ਤਰ੍ਹਾਂ ਦੀਆਂ ਗਤੀਵਿਧੀਆਂ ਜਿਵੇਂ ਕਿ ਟੈਰੇਪੋਲੀਮ, ਡੈਸਿੰਗ ਕਾਰ, ਵੀ ਆਰ,ਸੋਫਟ ਬਾਲ,ਕਿੱਡੀ ਗਈਡਸ, ਆਰਕੇਡ ਅਤੇ ਹੋਰ ਮੈਂ ਵੀ ਕਈ ਤਰ੍ਹਾਂ ਦੀਆਂ ਗਤੀਵਿਧੀਆਂ ਵਿੱਚ ਹਿੱਸਾ ਲਿਆ । ਸਕੂਲ ਦੇ ਪ੍ਰਿੰਸੀਪਲ ਮੈਡਮ ਸ੍ਰੀਮਤੀ ਰੇਵਾ ਬਾਂਸਲ ਜੀ ਨੇ ਦੱਸਿਆ ਕਿ ਬੱਚਿਆਂ ਦੀ ਸਰਵਪੱਖੀ ਵਿਕਾਸ ਲਈ ਪੜਾਈ ਦੇ ਨਾਲ ਨਾਲ ਇਸ ਤਰ੍ਹਾਂ ਦੇ ਟੂਰ ਵੀ ਜਰੂਰੀ ਹਨ | ਉਹਨਾਂ ਨੇ ਦੱਸਿਆ ਕਿ ਬੱਚਿਆਂ ਨੇ ਇਸ ਟੂਰ ਵਿੱਚ ਖੁਦ ਧਿਆਨ ਰੱਖਣਾ, ਅਨੁਸਾਸਨ ਵਿੱਚ ਰਹਿਣਾ ਅਤੇ ਥਰੀ. ਡੀ ਦੇ ਆਉਨ੍ ਵਾਲੇ ਜ਼ਮਾਨੇ ਬਾਰੇ ਜਾਣਕਾਰੀ ਹਾਸਲ ਕੀਤੀ। ਸਕੂਲ ਦੇ ਵਾਈਸ ਪ੍ਰਿੰਸੀਪਲ ਸ੍ਰੀ ਅਮਨਦੀਪ ਸਿੰਘ ਧਾਲੀਵਾਲ ਜੀ ਨੇ ਵੀ ਬੱਚਿਆਂ ਨਾਲ ਖੂਬ ਗੇਮਾਂ ਦਾ ਆਨੰਦ ਮਾਣਿਆ ।ਸੀਨੀਅਰ ਕੋਆਰਡੀਨੇਟਰ ਸ੍ਰੀ ਲਖਵਿੰਦਰ ਸਿੰਘ ਜੀ ਨੇ ਬੱਚਿਆਂ ਦੀ ਖੇਡਾ ਪ੍ਰਤੀ ਉਤੇਜਨਾ ਨੂੰ ਵੇਖ ਕੇ ਖੂਬ ਪ੍ਰਸੰਸਾ ਕੀਤੀ। ਸਕੂਲ ਵਾਪਸ ਪਹੁੰਚਣ ਤੇ ਸਕੂਲ ਮੈਨੇਜਮੈਟ ਅਤੇ ਸਕੂਲ ਸਟਾਫ ਵੱਲੋਂ ਬੱਚਿਆਂ ਦਾ ਸਵਾਗਤ ਕੀਤਾ ਗਿਆ।

ਤਸਵੀਰ ਟੂਰ ਸਮੇਂ ਵਿਦਿਆਰਥੀਆਂ ਤੇ ਅਧਿਆਪਕਾਂ ਦੀ ਸਾਂਝੀ ਤਸਵੀਰ


